By admin, Published on December 4th, 2021 in News
ਅੰਮ੍ਰਿਤਸਰ ਜਾਂ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ ‘ਤੇ ਹੋਵੇਗਾ ਟੈਸਟ ਅਤੇ ਹੋਣਾ ਪਵੇਗਾ ਕੁਆਰੰਨਟੀਨ
ਸਿਹਤ ਵਿਭਾਗ ਵਲੋਂ ਓਮੀਕਰੋਨ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਯੂ. ਕੇ. ਸਮੇਤ ਯੂਰਪ ਦੇ ਮੁਲਕ, ਸਿੰਗਾਪੁਰ, ਦੱਖਣੀ ਅਫਰੀਕਾ, ਚਾਇਨਾ, ਮਲੇਸ਼ੀਆ, ਬ੍ਰਾਜੀਲ, ਨਿਉਜੀਲੈਡ, ਜਿੰਬਾਬਵੇ, ਬੋਤਸਵਾਨਾ, ਮੌਰੀਸ਼ਿਅਸ, ਹਾਂਗਕਾਂਗ, ਇਸਰਾਇਲ ਤੋਂ ਜਾਂ ਇਹਨਾਂ ਮੁਲਕਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਦਾ ਮੌਕੇ ’ਤੇ ਹੀ ਆਰ. ਟੀ ਪੀ. ਸੀ. ਆਰ. ਟੈਸਟ ਕਰਵਾਏ ਜਾਣਗੇ। ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਵੀ ਮੁਸਾਫਰਾਂ ਨੂੰ ਜਿੱਥੇ ਆਪਣੇ ਘਰਾਂ ’ਚ 7 ਦਿਨਾਂ ਲਈ ਏਕਾਂਤਵਾਸ ’ਚ ਰਹਿਣਾ ਪਵੇਗਾ, ਉਥੇ ਪਾਜ਼ੇਟਿਵ ਰਿਪੋਰਟ ਆਉਣ ’ਤੇ ਮਰੀਜ਼ ਦੀ ਹਾਲਤ ਅਨੁਸਾਰ ਉਸ ਨੂੰ ਉਸ ਦੇ ਘਰ ਜਾਂ ਹਸਪਤਾਲ ’ਚ ਰੱਖਿਆ ਜਾ ਸਕਦਾ ਹੈ।
ਅੰਮ੍ਰਿਤਸਰ ਏਅਰਪੋਰਟ ’ਤੇ ਵੀ ਯੂਕੇ (ਲੰਡਨ, ਬਰਮਿੰਘਮ), ਇਟਲੀ ਤੋਂ ਸਿੱਧੀਆਂ ਉਡਾਣਾਂ ਤੇ ਆਓਣ ਵਾਲੇ ਮੁਸਾਫ਼ਰਾਂ ਦੀ ਟੈਸਟ ਆਓਣ ਤੱਕ ਇੰਤਜ਼ਾਰ ਕਰਨ ਦੀ ਸਹੂਲਤ ਲਈ ਵੇਟਿੰਗ ਰੂਮ ਵੀ ਬਣਾਇਆ ਗਿਆ ਹੈ, ਜਿੱਥੇ ਰਿਪੋਰਟ ਆਉਣ ਤੱਕ ਮਰੀਜ਼ ਇੰਤਜ਼ਾਰ ਕਰ ਸਕਦੇ ਹਨ।
ਇਸ ਸੰਬੰਧੀ ਵਧੇਰੇ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੀ ਕੀਤੀ। ਦੇਖੋ ਵੀਡੀਓ
Leave a Reply