By admin, Published on March 17th, 2023 in News
ਭਾਰਤੀ ਏਅਰਲਾਈਨ ਸਪਾਈਸਜੈੱਟ, ਜਿਸਨੇ ਨਵੰਬਰ 2022 ਵਿੱਚ #ਅੰਮ੍ਰਿਤਸਰ ਤੋਂ #ਇਟਲੀ ਦੇ ਮਿਲਾਨ ਬਰਗਾਮੋ ਅਤੇ ਰੋਮ ਏਅਰਪੋਰਟ ਵਿਚਕਾਰ ਨਿਯਤ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਸਨ, ਨੇ ਪਿਛਲੇ 2 ਸਾਲਾਂ ਤੋਂ ਚਾਰਟਰ ਉਡਾਣਾਂ ਚਲਾਉਣ ਤੋਂ ਬਾਅਦ, ਇੰਜ ਜਾਪਦਾ ਹੈ ਕਿ ਇਹਨਾਂ ਰੂਟ ‘ਤੇ ਆਪਣੀ ਸਫਲਤਾ ਦਾ ਅਨੁਭਵ ਕਰਨਾ ਜਾਰੀ ਰੱਖਿਆ ਹੈ।
ਇਹਨਾਂ ਉਡਾਣਾਂ ਸੰਬੰਧੀ ਨਵੰਬਰ 2022 ਦੇ ਉਪਲਬਧ ਅੰਕੜਿਆਂ ਅਨੁਸਾਰ, ਇਹਨਾਂ ਉਡਾਣਾਂ ਦੀ ਔਸਤ ਯਾਤਰੀਆਂ ਦੀ ਗਿਣਤੀ ਜਿਸ ਨੂੰ ਪੈਸੰਜਰ ਲੋਡ ਫੈਕਟਰ (ਪੀ.ਐਲ.ਐਫ) ਕਿਹਾ ਜਾਂਦਾ ਹੈ, ਲਗਭਗ 97.42% ਫੀਸਦੀ ਰਿਹਾ ਜੋ ਕਿ ਪੰਜਾਬ ਅਤੇ ਇਟਲੀ ਦਰਮਿਆਨ ਮਜ਼ਬੂਤ ਮੰਗ ਨੂੰ ਦਰਸਾਉਂਦਾ ਹੈ।
ਅੰਮ੍ਰਿਤਸਰ-#ਮਿਲਾਨ ਬਰਗਾਮੋ ਰੂਟ ‘ਤੇ ਇਹ ਔਸਤ 99.58% ਫੀਸਦੀ ਸੀ ਜਿਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਉਡਾਣਾਂ ਨਵੰਬਰ ਦੇ ਮਹੀਨੇ ਵਿੱਚ ਪੂਰੀਆਂ ਭਰੀਆਂ ਹੋਈਆਂ ਸਨ। ਅੰਮ੍ਰਿਤਸਰ- ਰੋਮ ਦਰਮਿਆਨ ਉਡਾਣਾਂ ਵਿੱਚ ਯਾਤਰੀਆਂ ਦੀ ਔਸਤ ਗਿਣਤੀ 95.92% ਫੀਸਦੀ ਸੀ।
ਵਰਤਮਾਨ ਵਿੱਚ, ਸਪਾਈਸਜੈੱਟ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਬਰਗਾਮੋ ਏੱਅਰਪੋਰਟ ਲਈ ਤਕਰੀਬਨ 5 ਹਫਤਾਵਾਰੀ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ, ਜਿਸ ਵਿੱਚ ਜਾਰਜੀਆ ਦੇ ਟਿਬਲੀਸੀ/ਕੁਟੈਸੀ ਹਵਾਂਕੀ ਅੱਡਿਆਂ ‘ਤੇ ਜਹਾਜ਼ ਵਿੱਚ ਕੇਲ ਭਰਨ ਲਈ ਇੱਕ ਰਿਫਿਊਲਿੰਗ ਸਟਾਪ ਲਿਆ ਜਾਂਦਾ ਹੈ।
ਇਟਲੀ ਦੀ ਨਿਓਸ ਏਅਰ ਵੀ ਰੋਮ ਅਤੇ ਮਿਲਾਨ ਦੇ ਮਾਲਪੇਨਸਾ ਏਅਰਪੋਰਟ ਤੋਂ ਅੰਮ੍ਰਿਤਸਰ ਲਈ ਤਬਿਲਿਸੀ ਰਾਹੀਂ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਇਹ ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਨੂੰ ਮਿਲਾਨ ਰਾਹੀਂ ਹਫ਼ਤੇ ਵਿੱਚ ਇੱਕ ਦਿਨ ਟੋਰਾਂਟੋ ਅਤੇ ਨਿਉਯਾਰਕ ਨਾਲ ਵੀ ਜੋੜਨ ਜਾ ਰਹੀ ਹੈ। ਇਸ ਲਈ ਏਅਰਲਾਈਨ ਵੱਲੋਂ ਵੱਡੇ ਬੋਇੰਗ 787 ਜਹਾਜ਼ ਦੀ ਵਰਤੋਂ ਕੀਤੀ। ਜਾਵੇਗੀ ਜਿਸ ਨਾਲ ਮਿਲਾਨ ਦੇ ਯਾਤਰੀਆਂ ਨੂੰ ਵੀ ਰਸਤੇ ਵਿੱਚ ਰਿਫਿਊਲਿੰਗ ਸਟਾਪ ਲਈ ਰੁੱਕਣਾ ਨਹੀਂ ਪਵੇਗਾ।
Leave a Reply