ਏਅਰ ਕੈਨੇਡਾ ਦੀ 5 ਮਹੀਨਿਆਂ ਬਾਦ 22 ਸਤੰਬਰ 2021 ਦੇ ਸ਼ੁਰੂ ਹੁੰਦਿਆਂ ਹੀ ਅੱਧੀ ਰੱਤ ਦੇ ਭਾਰਤੀ ਸਮੇਂ ਅਨੁਸਾਰ 12:26 ਵਜੇ ਦਿੱਲੀ ਤੋਂ ਸਿੱਧੀ ਕੈਨੇਡਾ ਲਈ ਪਹਿਲੀ ਸਿੱਧੀ ਉਡਾਣ ਰਵਾਨਾ ਹੋ ਗਈ ਹੈ।
ਜ਼ਿਕਰਯੋਗ ਹੈ ਕਿ 22 ਅਪ੍ਰੈਲ 2021 ਨੂੰ ਕੈਨੇਡਾ ਸਰਕਾਰ ਨੇ ਭਾਰਤ ਵਿੱਚ ਦੂਜੀ ਕੋਵਿਡ -19 ਮਹਾਂਮਾਰੀ ਦੀ ਲਹਿਰ ਦੇ ਕਾਰਨ, ਭਾਰਤ ਤੋਂ ਸਾਰੀਆਂ ਸਿੱਧੀਆਂ ਉਡਾਣਾਂ ‘ਤੇ 30 ਦਿਨਾਂ ਦੀ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ, ਜਿਸਨੂੰ ਕਈ ਵਾਰ ਅੱਗੇ ਵਧਾ ਕੇ 21 ਸਤੰਬਰ 2021 ਤੱਕ ਜਾਰੀ ਰੱਖਿਆ ਗਿਆ ਸੀ।
ਫਲਾਈਟਰੇਡਾਰ24 ਤੋਂ ਉਪਲਬਧ ਅੰਕੜਿਆਂ ਅਨੁਸਾਰ, ਏਅਰ ਕੈਨੇਡਾ ਦੀ ਦਿੱਲੀ-ਟੋਰਾਂਟੋ ਦੀ ਉਡਾਣ ਏਸੀ43, ਅੱਜ ਯਾਨੀ 22 ਸਤੰਬਰ ਅੱਧੀ ਰਾਤ 12:05 ਵਜੇ ਦਿੱਲੀ ਤੋਂ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਣੀ ਸੀ। ਉਡਾਣ ਸਥਾਨਕ ਸਮੇਂ ਅਨੁਸਾਰ ਸਵੇਰੇ 7:13 ਵਜੇ ਟੋਰਾਂਟੋ ਪਹੁੰਚੇਗੀ।
ਏਅਰਲਾਈਨ ਦੀਆਂ ਅੱਜ ਦਿੱਲੀ ਤੋਂ ਟੋਰਾਂਟੋ ਲਈ 2 ਸਿੱਧੀਆਂ ਉਡਾਣਾਂ ਫਲਾਈਟ ਏਸੀ43 ਅਤੇ ਏਸੀ2043 ਜਾ ਰਹੀਆਂ ਹਨ। ਫਲਾਈਟ ਏਸੀ2043 ਵੀ ਦਿੱਲੀ ਤੋਂ ਸਵੇਰੇ 4:11 ਵਜੇ ਰਵਾਨਾ ਹੋਈ।
ਏਅਰ ਕੈਨੇਡਾ ਨੇ ਪਹਿਲਾਂ ਹੀ ਆਪਣੇ ਦਿੱਲੀ-ਟੋਰਾਂਟੋ/ਵੈਨਕੂਵਰ ਰੂਟਾਂ ‘ਤੇ ਬੁਕਿੰਗ ਖੋਲ੍ਹ ਦਿੱਤੀ ਹੈ। ਏਅਰਲਾਈਨ ਨੇ ਸਰਦੀਆਂ ਦੀ ਸਮਾਂਸੂਚੀ ਵਿੱਚ ਦਿੱਲੀ ਅਤੇ ਮੋਂਟਰੀਅਲ ਵਿਚਕਾਰ ਤਿੰਨ ਹਫਤਾਵਾਰੀ ਸਿੱਧੀਆਂ ਉਡਾਣਾਂ ਚਲਾਉਣ ਦਾ ਵੀ ਐਲਾਨ ਕੀਤਾ ਹੈ ਅਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਇਨ੍ਹਾਂ ਸਾਰੇ ਰੂਟ ‘ਤੇ ਆਪਣੇ ਆਧੁਨਿਕ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਦਾ ਸੰਚਾਲਨ ਕਰੇਗੀ।
ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤੀ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਜਲਦ ਹੀ ਦਿੱਲੀ ਅਤੇ ਟੋਰਾਂਟੋ/ਵੈਨਕੂਵਰ ਦੇ ਵਿਚਕਾਰ ਆਪਣੀ ਸਿੱਧੀ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਵੀ ਕਰ ਸਕਦੀ ਹੈ।
ਵਧੇਰੇ ਜਾਣਕਾਰੀ ਲਈ, ਦੇਖੋ ਵੀਡੀਓ
1,274 total views