ਕੈਨੇਡਾ ਸਰਕਾਰ ਦੇ 30 ਦਿਨਾਂ ਲਈ ਭਾਰਤ ਅਤੇ ਪਾਕਿਸਤਾਨ ਤੋਂ ਉਡਾਣਾਂ ‘ਤੇ ਪਾਬੰਦੀ ਲਗਾਉਣ ਤੋਂ ਬਾਦ ਏਅਰ ਇੰਡੀਆ ਵੱਲੋਂ 23 ਅਪ੍ਰੈਲ ਨੂੰ ਟਵੀਟ ਕਰਕੇ ਘੋਸ਼ਣਾ ਕੀਤੀ ਗਈ ਹੈ ਕਿ 21 ਮਈ ਤੱਕ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਲਈ ਉਸ ਦੀਆਂ ਸਾਰੀਆਂ ਯਾਤਰੀ ਉਡਾਣਾਂ 21 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਇੱਕ ਟਵੀਟ ਵਿੱਚ, ਏਅਰ ਲਾਈਨ ਨੇ ਜਾਣਕਾਰੀ ਦਿੱਤੀ, “ਰੈਗੂਲੇਟਰੀ ਅਥਾਰਟੀ ਆਫ ਕੈਨੇਡਾ ਦੁਆਰਾ ਐਲਾਨੀਆਂ ਪਾਬੰਦੀਆਂ ਦੇ ਮੱਦੇਨਜ਼ਰ, ਵੈਨਕੂਵਰ ਅਤੇ ਟੋਰਾਂਟੋ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਲਈ ਮੁਆਫੀ ਅਤੇ ਰਿਫੰਡ ਬਾਰੇ ਹੋਰ ਜਾਣਕਾਰੀ ਜਲਦੀ ਹੀ ਅਪਡੇਟ ਕੀਤੀ ਜਾਏਗੀ।”
ਏਅਰ ਕੈਨੇਡਾ ਵੱਲੋਂ ਵੀ 22 ਅਪ੍ਰੈਲ ਦੀ ਰਾਤ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ, “ਕੈਨੇਡਾ ਸਰਕਾਰ ਦੇ ਭਾਰਤ ਤੋਂ ਉਡਾਣਾਂ ਅਸਥਾਈ ਤੌਰ ਤੇ ਬੰਦ ਕਰਨ ਦੇ ਐਲਾਨ ਤੋਂ ਬਾਅਦ, ਅਸੀਂ ਅੱਜ ਸ਼ਾਮ 23:30 ਵਜੇ ਤੱਕ #ਇੰਡੀਆ ਅਤੇ # ਕੈਨੇਡਾ ਦਰਮਿਆਨ ਸਾਰੀਆਂ ਯਾਤਰੀ ਉਡਾਣਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਰਹੇ ਹਾਂ। ਅਸੀਂ ਪ੍ਰਭਾਵਿਤ ਗਾਹਕਾਂ ਤੋਂ ਮੁਆਫੀ ਚਾਹੁੰਦੇ ਹਾਂ। ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਪੂਰੇ ਰਿਫੰਡ ਸਮੇਤ ਵਿਕਲਪ ਪੇਸ਼ ਕੀਤੇ ਜਾਣਗੇ।”
ਯੂਕੇ, ਯੂਐਸ, ਹਾਂਗ ਕਾਂਗ, ਸਿੰਗਾਪੁਰ ਅਤੇ ਯੂਏਈ ਸਮੇਤ ਕਈ ਦੇਸ਼ਾਂ ਨੇ ਭਾਰਤ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਪਾਬੰਦੀਆਂ ਲਗਾਈਆਂ ਹਨ।
1,578 total views