ਅਮਰੀਕਾ ਦੇ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਕੋਵਿਡ-19 ਦੀ ‘ਨੈਗੇਟਿਵ’ ਟੈਸਟ ਰਿਪੋਰਟ 72 ਘੰਟਿਆਂ ਦੀ ਬਜਾਏ ਇਕ ਦਿਨ ਦੇ ਵਿੱਚ ਲਿਆਉਣਾਂ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਵਾਂ ਨਿਯਮ 6 ਦਸੰਬਰ ਤੋਂ ਲਾਗੂ ਹੋਇਆ ਹੈ।
ਇੱਕ ਮੀਡੀਆ ਰੀਲੀਜ਼ ਵਿੱਚ, ਸੀਡੀਸੀ ਨੇ ਕਿਹਾ, “ਇਹ ਸੰਸ਼ੋਧਨ ਅੰਤਰਰਾਸ਼ਟਰੀ ਯਾਤਰਾ ਲਈ ਪਹਿਲਾਂ ਤੋਂ ਹੀ ਮਜ਼ਬੂਤ ਪ੍ਰੋਟੋਕੋਲ ਨੂੰ ਮਜ਼ਬੂਤ ਕਰਦਾ ਹੈ, ਜਿਸ ਵਿੱਚ ਵਿਦੇਸ਼ੀ ਯਾਤਰੀਆਂ ਲਈ ਪੂਰੀ ਤਰ੍ਹਾਂ ਟੀਕਾਕਰਨ ਦੀਆਂ ਲੋੜਾਂ ਵੀ ਸ਼ਾਮਲ ਹਨ।”
ਕਿਸੇ ਵੀ ਦੇਸ਼ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੇ ਜਹਾਜ਼ਾਂ ਲਈ ਜਾਰੀ ਇਸ ਨਵੇਂ ਸੋਧੇ ਆਦੇਸ਼ ਮੁਤਾਬਕ ਯਾਤਰੀਆਂ ਨੂੰ ਯਾਤਰਾ ਤੋਂ ਵੱਧ ਤੋਂ ਵੱਧ ਇੱਕ ਦਿਨ ਪਹਿਲਾਂ ਕੋਰੋਨਾ ਦੀ ‘ਨੈਗੇਟਿਵ’ ਟੈਸਟ ਰਿਪੋਰਟ ਦਿਖਾਉਣੀ ਪਵੇਗੀ ਜਾਂ ਉਨ੍ਹਾਂ ਨੂੰ ਯਾਤਰਾ ਤੋਂ 90 ਦਿਨ ਪਹਿਲਾਂ ਕੋਵਿਡ-19 ਤੋਂ ਉਭਰਨ ਦਾ ਸਬੂਤ ਦੇਣਾ ਹੋਵੇਗਾ।
ਸੀਡੀਸੀ ਨੇ ਕਿਹਾ ਕਿ “6 ਦਸੰਬਰ ਦੀ ਸ਼ੁਰੂਆਤ ਤੋਂ, ਸਾਰੇ ਹਵਾਈ ਯਾਤਰੀਆਂ ਲਈ ਆਪਣੀ ਉਡਾਣ ਵਿੱਚ ਸਵਾਰ ਹੋਣ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਇੱਕ ਕੋਵਿਡ-19 ਵਾਇਰਲ ਟੈਸਟ ਦਿਖਾਉਣ ਦੀ ਲੋੜ ਹੋਵੇਗੀ। ਉਦਾਹਰਨ ਲਈ, ਇੱਕ ਯਾਤਰੀ ਜਿਸਦੀ ਅਮਰੀਕਾ ਦੀ ਉਡਾਣ ਐਤਵਾਰ ਨੂੰ ਕਿਸੇ ਵੀ ਸਮੇਂ ਹੁੰਦੀ ਹੈ, ਨੂੰ ਸ਼ਨੀਵਾਰ ਨੂੰ ਕਿਸੇ ਵੀ ਸਮੇਂ ਕੋਵਿਡ ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਇਹ ਯਾਤਰਾ ਲੋੜਾਂ 6 ਦਸੰਬਰ, 2021 ਨੂੰ ਸਵੇਰੇ 12:01 ਵਜੇ ਜਾਂ ਇਸ ਤੋਂ ਬਾਅਦ ਰਵਾਨਾ ਹੋਣ ਵਾਲੇ ਕਿਸੇ ਵੀ ਵਿਦੇਸ਼ੀ ਦੇਸ਼ ਤੋਂ ਅਮਰੀਕਾ ਦੀ ਹਵਾਈ ਯਾਤਰਾ ਲਈ ਪ੍ਰਭਾਵੀ ਹੋਣਗੀਆਂ।”
ਹੋਰ ਵੇਰਵੇ CDC ਦੀ ਵੈੱਬਸਾਈਟ www.cdc.gov ‘ਤੇ ਉਪਲਬਧ ਹਨ।
ਹੋਰ ਵੇਰਵਿਆਂ ਲਈ, ਇੱਥੇ ਕਲਿੱਕ ਕਰੋ ਜਾਂ ਜਾਣਕਾਰੀ ਵਾਸਤੇ ਵੀਡੀਓ ਦੇਖਣ ਲਈ ਹੇਠਾਂ ਤਸਵੀਰ ਤੇ ਕਲਿੱਕ ਕਰੋ।