ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਕੋਡ-ਸੀ ਦੇ 10 ਹੋਰ ਜਹਾਜ਼ਾਂ ਨੂੰ ਪਾਰਕ ਕਰਨ ਲਈ ਨਵੇਂ ਬਣੇ ਏਪਰਨ ਨੂੰ 23 ਫ਼ਰਵਰੀ ਨੂੰ ਚਾਲੂ ਕੀਤਾ ਗਿਆ। 43.97 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ, ਇਹ ਨਵੀਂ ਸਹੂਲਤ ਹਵਾਈ ਅੱਡੇ ਦੇ ਸੰਚਾਲਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ।
ਇਸ ਨਵੇਂ ਬਣੇ ਏਪ੍ਰੋਨ ਦੇ ਚਾਲੂ ਹੋਣ ਨਾਲ, ਏਅਰਪੋਰਟ ਦੀ ਕੁੱਲ ਏਅਰਕ੍ਰਾਫਟ ਪਾਰਕਿੰਗ ਸਮਰੱਥਾ 15 ਜਹਾਜ਼ਾਂ ਤੋਂ ਵਧ ਕੇ 25 ਹੋ ਗਈ ਹੈ। ਨਾਲ ਹੀ, ਹਵਾਈ ਅੱਡਾ ਹੁਣ ਖਰਾਬ ਮੌਸਮ ਦੇ ਹਾਲਾਤਾਂ ਦੌਰਾਨ ਹੋਰ ਉਡਾਣਾਂ ਨੂੰ ਅਨੁਕੂਲਿਤ ਕਰਨ ਦੇ ਯੋਗ ਹੋਵੇਗਾ। ਇਸ ਨਾਲ ਹੁਣ ਖ਼ਰਾਬ ਮੌਸਮ ਅਤੇ ਹੋਰ ਕਾਰਨਾਂ ਕਰਕੇ ਵੱਡੀ ਗਿਣਤੀ ਵਿੱਚ ਦਿੱਲੀ ਅਤੇ ਹੋਰਨਾਂ ਹਵਾਈ ਅੱਡਿਆਂ ਤੋਂ ਡਾਇਵਰਟ ਜਾਂ ਅੰਮ੍ਰਿਤਸਰ ਤੋਂ ਹੀ ਦੇਰੀ ਨਾਲ ਜਾਣ ਵਾਲੀਆਂ ਉਡਾਣਾਂ ਦੀ ਪਾਰਕਿੰਗ ਕੀਤੀ ਜਾ ਸਕੇਗੀ। ਇਸ ਮੌਕੇ ਖੇਤਰੀ ਕਾਰਜਕਾਰੀ ਡਾਇਰੈਕਟਰ, ਏਅਰਪੋਰਟ ਡਾਇਰੈਕਟਰ ਸ੍ਰੀ ਵੀ.ਕੇ. ਸੇਠ ਅਤੇ ਹੋਰ ਪਤਵੰਤੇ ਹਾਜ਼ਰ ਸਨ।