ਵੱਲੋਂ: ਸਮੀਪ ਸਿੰਘ ਗੁਮਟਾਲਾ
ਏਅਰ ਇੰਡੀਆਂ ਵੱਲੋਂ 19 ਦਸੰਬਰ ਤੋਂ ਅੰਮ੍ਰਿਤਸਰ – ਨਾਂਦੇੜ – ਅੰਮ੍ਰਿਤਸਰ ਉਡਾਣ ਦੇ ਸਮੇਂ ਅਤੇ ਦਿਨਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਉਡਾਣ ਹੁਣ ਮੰਗਲ਼ਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 8:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹੀ ਜਹਾਜ਼ ਫਿਰ ਵਾਪਸੀ ਲਈ ਨਾਂਦੇੜ ਤੋਂ ਯਾਤਰੀਆਂ ਨੂੰ ਲੈ ਕੇ ਸਵੇਰੇ 11:45 ਵਜੇ ਉਡਾਣ ਭਰ ਕੇ ਦੁਪਹਿਰ ਨੂੰ 2:20 ਵਜੇ ਅੰਮ੍ਰਿਤਸਰ ਪੁੱਜੇਗਾ।
ਏਅਰ ਇੰਡੀਆ ਵੱਲੋਂ 10 ਨਵੰਬਰ ਤੋਂ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਲਈ ਦੋਵਾਂ ਸ਼ਹਿਰਾਂ ਵਿਚਾਲੇ ਸਿੱਧਾ ਹਵਾਈ ਸੰਪਰਕ ਮੰਗਲ਼ਵਾਰ, ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਲਈ ਮੁੜ ਤੋਂ ਸ਼ੁਰੂ ਕੀਤਾ ਸੀ।
ਇਸ ਲਈ ਜਹਾਜ਼ ਮੁੰਬਈ ਤੋਂ ਅੰਮ੍ਰਿਤਸਰ ਆ ਕੇ ਫਿਰ ਸਵੇਰੇ 11:30 ਵਜੇ ਨਾਂਦੇੜ ਨੂੰ ਜਾਂਦਾ ਸੀ ਪਰ ਹੁਣ ਇਹ ਦਿੱਲੀ ਤੋਂ ਸਵੇਰੇ 7:10 ਵਜੇ ਅੰਮ੍ਰਿਤਸਰ ਪੁੱਜ ਕੇ ਫਿਰ ਨਾਂਦੇੜ ਲਈ ਉਡਾਣ ਭਰੇਗਾ। ਇਸੇ ਤਰਾਂ ਵਾਪਸੀ ਤੇ ਨਾਂਦੇੜ ਤੋਂ ਅੰਮ੍ਰਿਤਸਰ ਆ ਕੇ ਜਹਾਜ਼ ਮੁੰਬਈ ਲਈ ਉਡਾਣ ਭਰਦਾ ਸੀ ਪਰ ਹੁਣ ਇਹ ਦੁਪਹਿਰ 3:20 ਵਜੇ ਦਿੱਲੀ ਲਈ ਰਵਾਨਾ ਹੋਵੇਗਾ। ਇਸ ਨਾਲ ਦਿੱਲੀ ਦੇ ਯਾਤਰੀ ਵੀ ਅੰਮ੍ਰਿਤਸਰ ਰਾਹੀਂ ਨਾਂਦੇੜ ਆ ਜਾ ਸਕਣਗੇ।
ਇਸ ਦੇ ਨਾਲ ਹੀ ਮੁੰਬਈ ਤੋਂ ਅੰਮ੍ਰਿਤਸਰ ਆਓਣ ਵਾਲੀ ਉਡਾਣ ਹੁਣ ਮੰਗਲ਼ਵਾਰ, ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਸਵੇਰੇ 10:35 ਵਜੇ ਹਵਾਈ ਅੱਡੇ ਪੁੱਜ ਕੇ ਸਵੇਰੇ 11:35 ਵਜੇ ਵਾਪਸ ਅੰਮ੍ਰਿਤਸਰ ਤੋਂ ਮੁੰਬਈ ਲਈ ਰਵਾਨਾ ਹੋਵੇਗੀ।
ਅੰਮ੍ਰਿਤਸਰ 🛫 ਨਾਂਦੇੜ: ਰਵਾਨਗੀ: 8:10, ਆਮਦ : 10:45 (ਮੰਗਲਵਾਰ, ਬੁੱਧਵਾਰ, ਵੀਰਵਾਰ)
ਨਾਂਦੇੜ 🛫ਅੰਮ੍ਰਿਤਸਰ: ਰਵਾਨਗੀ : 11:45, ਆਮਦ : 14:20 (ਮੰਗਲਵਾਰ, ਬੁੱਧਵਾਰ, ਵੀਰਵਾਰ)
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜੀ ਮੰਤਰਾਲੇ ਦੇ ਮੰਤਰੀ ਸ. ਹਰਦੀਪ ਸਿੰਘ ਪੂਰੀ, ਭਾਰਤ ਸਰਕਾਰ ਅਤੇ ਏਅਰ ਇੰਡੀਆ ਦਾ ਅੰਮ੍ਰਿਤਸਰ-ਨਾਂਦੇੜ ਉਡਾਣ ਨੂੰ ਮੁੜ ਤੋਂ ਸ਼ੁਰੂ ਕਰਨ ਅਤੇ ਇਹਨਾਂ ਦੀ ਗਿਣਤੀ ਵਧਾਉਣ ਤੇ ਧੰਨਵਾਦ ਕਰਦਾ ਹੈ। ਇਸ ਨਵੀਂ ਸਮਾਂ ਸੂਚੀ ਨਾਲ ਸਰਧਾਲੂ ਅੰਮ੍ਰਿਤਸਰ ਜਾਂ ਨਾਂਦੇੜ ਵਿਖੇ ਇਕ ਜਾਂ ਵਧੇਰੇ ਦਿਨਾਂ ਲਈ ਰਹਿ ਸਕਦੇ ਹਨ। ਹੁਣ ਸਿੱਖਾਂ ਦੇ ਤਿੰਨੋ ਤਖਤ, ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਹਰਿਮੰਦਰ, ਪਟਨਾ ਸਾਹਿਬ ਮੁੜ ਹਵਾਈ ਉਡਾਣਾਂ ਨਾਲ ਜੁੜ ਗਏ ਹਨ।
ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਮੁਹਿੰਮ ਹੈ।ਹਵਾਬਾਜ਼ੀ ‘ਤੇ ਉਹਨਾਂ ਦਾ ਮੁੱਖ ਧਿਆਨ ਪੰਜਾਬ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਅਤੇ ਉਸ ਬਾਰੇ ਲਿਖਣਾ ਹੈ।
3,457 total views