ਵੱਲੋਂ: ਸਮੀਪ ਸਿੰਘ ਗੁਮਟਾਲਾ
ਭਾਰਤ ਦੀ ਹਵਾਈ ਕੰਪਨੀ ਇੰਡੀਗੋ 27 ਅਕਤੂਬਰ ਤੋਂ ਹਫ਼ਤੇ ਵਿੱਚ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਿੱਧੀ ਅੰਮ੍ਰਿਤਸਰ-ਸ੍ਰੀਨਗਰ ਉਡਾਣ ਦੁਬਾਰਾ ਸ਼ੁਰੂ ਕਰੇਗੀ।
ਭਾਰਤ ਵਿੱਚ ਹਵਾਈ ਯਾਤਰਾ ਦੀਆਂ ਪਾਬੰਦੀਆਂ ਵਿੱਚ ਹੋਰ ਢਿੱਲ ਦੇਣ ਤੋਂ ਬਾਦ, ਵਧੇਰੇ ਏਅਰਲਾਈਨਾਂ ਘਰੇਲੂ ਉਡਾਣਾਂ ਨੂੰ ਮੁੜ ਸ਼ੁਰੂ ਕਰ ਰਹੀਆਂ ਹਨ। ਇੰਡੀਗੋ ਨੇ ਸਰਦੀਆਂ ਲਈ ਇਸ ਉਡਾਣ ਦੀ ਸਮਾਂਸੂਚੀ 27 ਅਕਤੂਬਰ 2020 ਤੋਂ 27 ਮਾਰਚ 2021 ਤੱਕ ਲਈ ਜਾਰੀ ਕੀਤੀ ਹੈ।
ਇਹ ਉਡਾਣ ਸਵੇਰੇ 9:50 ਵਜੇ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਸਵੇਰੇ 10: 45 ਵਜੇ ਸ੍ਰੀਨਗਰ ਪਹੁੰਚੇਗੀ। ਵਾਪਸੀ ਲਈ ਇਹੀ ਹਵਾਈ ਜਹਾਜ਼ 11:30 ਵਜੇ ਸ਼੍ਰੀਨਗਰ ਤੋਂ ਉਡਾਣ ਦੁਪਹਿਰ 12:30 ਵਜੇ ਅੰਮ੍ਰਿਤਸਰ ਪਹੁੰਚੇਗਾ। ਇਨ੍ਹਾਂ ਉਡਾਣਾਂ ਲਈ ਬੁਕਿੰਗ ਸਰਦੀਆਂ ਦੇ ਅੰਤ ਤੱਕ ਉਪਲਬਧ ਹੈ।
ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚ ਕਨਵੀਨਰ ਯੋਗੇਸ਼ ਕਾਮਰਾ ਨੇ ਇਸ ਉਡਾਣ ਦੇ ਮੁੜ ਚਾਲੂ ਹੋਣ ਦਾ ਸਵਾਗਤ ਕੀਤਾ ਹੈ। ਇਹ ਸਿੱਧਾ ਘਰੇਲੂ ਸੰਪਰਕ ਦੋਹਾਂ ਸ਼ਹਿਰਾਂ ਦਰਮਿਆਨ ਸੈਲਾਨੀਆਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸੈਰ ਸਪਾਟੇ ਦੇ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕਰੇਗਾ ਜਿਸ ਤੇ ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਬਹੁਤ ਘਾਟਾ ਪਿਆ ਹੈ। ਇਸ ਨਾਲ ਵਪਾਰੀਆਂ ਲਈ ਵੀ ਯਾਤਰਾ ਵਿੱਚ ਆਸਾਨੀ ਹੋਵੇਗੀ।
2,461 total views