ਅੰਮ੍ਰਿਤਸਰ (ਟੀਮ ਫਲਾਈ ਅੰਮ੍ਰਿਤਸਰ):- ਯੂਏਈ ਦੁਆਰਾ ਭਾਰਤ ਤੋਂ ਯੂਏਈ ਜਾਣ ਵਾਲੇ ਯਾਤਰੀਆਂ ਲਈ ਰੈਪਿਡ ਪੀਸੀਆਰ ਟੈਸਟ ਦੀ ਲੋੜ ਤੋਂ ਬਾਅਦ, ਪੰਜਾਬ ਤੋਂ ਯੂਏਈ ਯਾਤਰਾ ਕਰਨ ਵਾਲ਼ਿਆਂ ਲਈ ਕੁਝ ਖੁਸ਼ਖਬਰੀ ਹੈ।
16 ਅਗਸਤ 2021 ਤੋਂ, ਅੰਮ੍ਰਿਤਸਰ ਤੋਂ ਯੂਏਈ ਜਾਣ ਵਾਲੇ ਯਾਤਰੀ ਹਵਾਈ ਅੱਡੇ ‘ਤੇ ਰੈਪਿਡ ਪੀਸੀਆਰ ਸਹੂਲਤ ਦਾ ਲਾਭ ਲੈ ਸਕਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਯੂਏਈ ਜਾਣ ਵਾਲਿਆਂ ਲਈ ਪੀਸੀਆਰ ਟੈਸਟ ਦੀ ਕੀਮਤ 3300 ਰੁਪਏ ਹੋਵੇਗੀ, ਜੋ ਕਿ ਦਿੱਲੀ ਦੇ ਮੁਕਾਬਲੇ ਘੱਟ ਹੈ।
ਰੈਪਿਡ ਪੀਸੀਆਰ ਟੈਸਟ ਦੀ ਉਪਲਬਧਤਾ ਤੋਂ ਬਾਅਦ ਇੰਡੀਗੋ, ਸਪਾਈਸਜੈੱਟ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਆਪਣੀਆਂ ਅੰਮ੍ਰਿਤਸਰ ਅਤੇ ਦੁਆਬੀ/ਸ਼ਾਰਜਾਹ ਦੇ ਵਿਚਕਾਰ ਨਿਰਵਿਘਨ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ।
ਹਾਲਾਂਕਿ ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੇ ਦਾਖਲੇ ‘ਤੇ ਅਜੇ ਵੀ ਪੂਰੀ ਤਰਾਂ ਪਾਬੰਦੀ ਨਹੀਂ ਹਟਾਈ ਗਈ, ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਯੂਏਈ ਵਿੱਚ ਦਾਖਲ ਹੋਣ ਲਈ ਆਪਣੀ ਯੋਗਤਾ ਦੀ ਜਾਂਚ ਕਰਨ।
2,402 total views