ਏਅਰ ਕੈਨੇਡਾ ਨੇ ਟਵੀਟਰ ‘ਤੇ 22 ਸਤੰਬਰ 2021 ਤੋਂ ਭਾਰਤ ਤੋਂ ਕੈਨੇਡਾ ਲਈ ਆਪਣੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ, ਪਰ ਕੈਨੇਡਾ ਦੀ ਫੈਡਰਲ ਸਰਕਾਰ ਨੇ ਇਸ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਹੈ ਕਿ 21 ਸਤੰਬਰ ਤੱਕ ਸਿੱਧੀਆਂ ਉਡਾਣਾਂ ਤੇ ਲਗਾਈ ਪਾਬੰਦੀ ਨੂੰ ਇਸ ਤਰੀਕ ਤੋਂ ਬਾਦ ਹਟਾ ਦਿੱਤਾ ਜਾਵੇਗਾ ਜਾਂ ਨਹੀਂ।
ਏਅਰ ਕੈਨੇਡਾ ਨੇ ਆਪਣੀ ਵੈਬਸਾਈਟ ‘ਤੇ ਟੋਰਾਂਟੋ -ਦਿੱਲੀ ਅਤੇ ਵੈਨਕੂਵਰ -ਦਿੱਲੀ ਰੂਟ ਵਿਚਕਾਰ ਉਡਾਣਾਂ ਦੀ ਬੁਕਿੰਗ ਖੋਲ੍ਹੀ ਹੈ। ਏਅਰਲਾਈਨ 31 ਅਕਤੂਬਰ, 2021 ਤੋਂ ਮਾਂਟਰੀਅਲ-ਦਿੱਲੀ ਵਿਚਕਾਰ ਵੀ ਸਿੱਧੀਆ ਉਡਾਣਾਂ ਸ਼ੁਰੂ ਕਰ ਰਹੀ ਹੈ।
22 ਅਪ੍ਰੈਲ 2021 ਨੂੰ ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਭਾਰਤ ਤੋਂ ਦੇਸ਼ ਵਿੱਚ ਆਉਣ ਵਾਲੀਆਂ ਸਾਰੀਆਂ ਯਾਤਰੀ ਅਤੇ ਚਾਰਟਰ ਉਡਾਣਾਂ ‘ਤੇ 30 ਦਿਨਾਂ ਦੀ ਪਾਬੰਦੀ ਦਾ ਐਲਾਨ ਕੀਤਾ ਸੀ ਜਿਸ ਨੂੰ ਬਾਦ ਵਿੱਚ ਹਰ ਮਹੀਨੇ ਵਧਾਉਂਦੇ ਹੋਏ 21 ਸਤੰਬਰ ਤੱਕ ਕਰ ਦਿੱਤਾ ਗਿਆ।
ਭਾਰਤ ਤੋਂ ਕੈਨੇਡਾ ਦੀ ਯਾਤਰਾ ਲਈ ਉਡਾਣ ਤੋਂ ਪਹਿਲਾਂ ਕੋਵਿਡ ਟੈਸਟ ਕਰਾਓਣ ਦੇ ਨਵੇਂ ਦਿਸ਼ਾ ਨਿਰਦੇਸ਼ ਬਾਰੇ ਜਾਣਕਾਰੀ ਦਿੰਦੇ ਹੋਏ, ਏਅਰਲਾਈਨ ਨੇ ਆਪਣੀ ਵੈਬਸਾਈਟ ‘ਤੇ ਲਿਖਿਆ, “ਸਿਰਫ ਸਵੀਕਾਰ ਕੀਤੇ ਗਏ ਕੋਵਿਡ -19 ਟੈਸਟ ਇੱਕ ਆਰਟੀ-ਪੀਸੀਆਰ ਟੈਸਟ ਜਾਂ ਇੱਕ ਰੈਪਿਡ ਪੀਸੀਆਰ ਟੈਸਟ ਹਨ ਜੋ 18 ਘੰਟਿਆਂ ਤੋਂ ਪਹਿਲਾਂ ਨਹੀਂ ਲਏ ਜਾਣੇ ਚਾਹੀਦੇ। ਕੋਵਿਡ -19 ਟੈਸਟਿੰਗ ਸੈਂਟਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3 ਤੋਂ ਕਰਵਾਇਆ ਜਾ ਸਕਦਾ ਹੈ। ਏਅਰ ਕੈਨੇਡਾ ਵੱਲੋਂ ਭਾਰਤ ਦੇ ਕਿਸੇ ਹੋਰ ਕਲੀਨਿਕ ਤੋਂ ਕੋਈ ਹੋਰ ਟੈਸਟ ਸਵੀਕਾਰ ਨਹੀਂ ਕੀਤਾ ਜਾਵੇਗਾ, ਭਾਵੇਂ ਤੁਸੀਂ ਕਿਸੇ ਵੱਖਰੇ ਸ਼ਹਿਰ ਤੋਂ ਵੀ ਜੁੜ ਰਹੇ ਹੋ।”
ਟੈਸਟਿੰਗ ਲੋੜਾਂ ਸੰਬੰਧੀ, ਪੂਰੇ ਵੇਰਵਿਆਂ ਲਈ ਇੱਥੇ ਕਲਿਕ ਕਰੋ ।
ਵਧੇਰੇ ਜਾਣਕਾਰੀ ਲਈ, ਦੇਖੋ ਵੀਡੀਓ
1,277 total views