By , Published on May 26th, 2019 in News

ਫਲਾਈ ਅੰਮ੍ਰਿਤਸਰ ਮੁਹਿੰਮ ਨੇ ਐਮ.ਪੀ. ਰੂਬੀ ਸਹੋਤਾ ਤੇ ਰਨਦੀਪ ਸਰਾਇ ਦਾ ਕੀਤਾ ਧੰਨਵਾਦ

26 ਮਈ, 2019: ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮਾਨਯੋਗ ਰੂਬੀ ਸਹੋਤਾ ਜੋ ਕਿ ਓਨਟਾਰੀਓ ਦੇ ਉੱਤਰੀ ਬ੍ਰਮਟਨ ਦੀ ਨੁਮਾਇੰਦਗੀ ਕਰਦੇ ਹਨ ਵੱਲੋਂ ਕਨੈਡਾ ਦੇ ਟਰਾਂਟੋ ਅਤੇ ਵੈਨਕੁਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਵਾਸਤੇ ਆਪਣੇ ਸਰਕਾਰ ਨੂੰ ਇਸ ਦੀ ਵਕਾਲਤ ਕਰਨ ਲਈ ਕੈਨੇਡੀਅਨ ਪਾਰਲੀਮੈਂਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ ਫਲਾਈ ਅੰਮ੍ਰਿਤਸਰ ਮੁਹਿੰਮ ਵੱਲੋਂ ਧੰਨਵਾਦ ਕੀਤਾ ਗਿਆ ਹੈ।    

ਐਮ.ਪੀ. ਰੂਬੀ ਸਹੋਤਾ ਏਅਰ ਕੈਨੇਡਾ ਦੇ ਅਧਿਕਾਰੀ ਫੀਟੀ ਲੋਰੈਂਸੋ ਦੇ ਨਾਲ (ਫੋਟੋ: ਐਮ.ਪੀ. ਸਹੋਤਾ ਫੇਸਬੁਕ ਪੇਜ)

ਅਨੰਤਦੀਪ ਸਿੰਘ ਢਿੱਲੋਂ ਜੋ ਕਿ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਹਨ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਐਮ ਪੀ ਸਹੋਤਾ ਨੇ ਇਸ ਸੰਬੰਧੀ ਏਅਰ ਕੈਨੇਡਾ ਦੇ ਨੁਮਾਇੰਦੇ ਨਾਲ ਵੀ ਇੱਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇਨ੍ਹਾਂ ਉਡਾਣਾਂ ਦੀ ਲੋੜ ਤੋਂ ਜਾਣੂ ਕਰਵਾਇਆ। ਪਾਰਲੀਮੈਂਟ ਵਿਚ ਦਾਖਲ ਪਟੀਸ਼ਨ ਦੀ ਵੀਡੀਓ ਅਤੇ ਏਅਰ ਕੈਨੇਡਾ ਦੇ ਨਾਲ ਮੀਟਿੰਗ ਬਾਰੇ ਜਾਣਕਾਰੀ ਉਹਨਾਂ ਨੇ ਆਪਣੀ ਫੇਸ ਬੁੱਕਤੇ ਪਾਈ ਹੈ।

ਫਲਾਈ ਅੰਮ੍ਰਿਤਸਰ ਮੁਹਿੰਮ ਨੇ ਟੋਰਾਂਟੋ ਤੋਂ ਸਾਰੇ ਕਮਿਉਨਿਟੀ ਮੈਂਬਰਾਂ, ਕੁਲਵਿੰਦਰ ਸਿੰਘ ਛੀਨਾ ਦਾ ਵੀ ਧੰਨਵਾਦ ਕੀਤਾ ਜੋ ਕਿ ਇਹਨਾਂ ਉਡਾਣਾਂ ਲਈ ਆਪਣੇ ਮੈਂਬਰ ਪਾਰਲੀਮੈਂਟ ਕੋਲ ਮੰਗ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਸਾਂਝੇ ਤੌਰ ਤੇ ਉਡਾਣਾਂ ਸ਼ੁਰੂ ਕਰਵਾਉਣ ਲਈ ਕੈਨੇਡਾ ਸਰਕਾਰ ਨੂੰ ਮਦਦ ਕਰਨ ਲਈ ਇਕ ਪਟੀਸ਼ਨ ਐਮ.ਪੀ ਸਹੋਤਾ ਨੂੰ ਦਿੱਤੀ ਸੀ।

ਫਲਾਈ ਅੰਮ੍ਰਿਤਸਰ ਮੁਹਿੰਮ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀਕੇਂਦਰੀ ਤੋਂ ਮੈਂਬਰ ਪਾਰਲੀਮੈਂਟ ਮਾਨਯੋਗ ਰਣਦੀਪ ਸਰਾਇ ਵੱਲੋਂ ਵੀ ਪਿਛਲੇ ਮਹੀਨੇ ਵੈਨਕੁਵਰ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਾਉਣ ਲਈ ਏਅਰਕੈਨੇਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਧੰਨਵਾਦ ਕੀਤਾ ਹੈ।

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕੈਨੇਡਾ ਦੇ ਦੂਸਰੇ ਪਾਰਲੀਮੈਂਟ ਮੈਂਬਰਾਂ ਅਤੇ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਏਅਰ ਕੈਨੇਡਾ ਅਤੇ ਹੋਰਨਾਂ ਹਵਾਈ ਕੰਪਨੀਆਂ ਨਾਲ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਾਉਣ ਵਾਸਤੇ ਅੱਗੇ ਆਉਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸਤੰਬਰ 2017 ਵਿੱਚ ਮੈਡਮ ਸਹੋਤਾ ਨਾਲ ਇਸ ਸੰਬੰਧੀ ਮੀਟਿੰਗ ਵੀ ਕੀਤੀ ਸੀ।

ਵਰਣਨਯੋਗ ਹੈ ਕਿ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਅੰਮ੍ਰਿਤਸਰ ਫੇਰੀ ਸਮੇਂ ਕੈਨੇਡੀਅਨ ਪਾਰਲੀਮੈਂਟ ਮੈਂਬਰ ਮਾਣਯੋਗ ਸੁਖ ਧਾਲੀਵਾਲ ਤੇ ਰਣਦੀਪ ਸਰਾਇ ਨਾਲ ਮੀਟਿੰਗ ਕੀਤੀ। ਦੋਵਾਂ ਪਾਰਲੀਮੈਂਟ ਮੈਂਬਰਾਂ ਨੇ ਯਕੀਨ ਦੁਆਇਆ ਸੀ ਕਿ ਉਹ ਇਸ ਮਸਲੇ ਲਈ ਏਅਰ ਕੈਨੇਡਾ ਨਾਲ ਗੱਲਬਾਤ ਕਰਨਗੇ।

ਐਮ.ਪੀ. ਰਣਦੀਪ ਸਰਾਏ ਏਅਰ ਕੈਨੇਡਾ ਦੇ ਅਧਿਕਾਰੀ ਸਰਗੀ ਕੋਰਬੀਲ ਦੇ ਨਾਲ ਮੀਟਿੰਗ ਦੋਰਾਨ (ਫੋਟੋ: ਐਮ.ਪੀ. ਸਰਾਏ ਫੇਸਬੁਕ ਪੇਜ)\

ਮੁਹਿੰਮ ਦੇ ਭਾਰਤ ਸਥਿਤ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਅਸੀਂ ਸਿਰਫ ਏਅਰ ਕੈਨੇਡਾ ਹੀ ਨਹੀਂ ਸਗੋਂ ਹੋਰ ਏਅਰ ਲਾਈਨਾਂ ਜਿਵੇਂ ਕਿ ਏਅਰ ਇੰਡੀਆ, ਲੁਫਥਾਂਸਾ, ਵੈਸਟਜੈਟ, ਐਮੀਰੇਟਸ, ਟਰਕੀਸ਼ ਏਅਰਵੇਜ਼, ਬ੍ਰਿਟਿਸ਼ ਏਅਰਵੇਜ਼, ਕੇ ਐਲ ਐਮ ਆਦਿ, ਜੋ ਟੋਰਾਂਟੋ ਅਤੇ ਵੈਨਕੁਵਰ ਤੋਂ ਉਨ੍ਹਾਂ ਦੇ ਆਪਣੇ ਦੇਸ਼ ਦੇ ਹੱਬ ਤੋਂ ਉਡਾਣਾਂ ਚਲਾਉਂਦੀ ਹੈ ਨਾਲ ਲਗਾਤਾਰ ਲਿਖਾ ਪੜ੍ਹੀ ਕਰ ਰਹੇ ਹਾਂ ਕਿ ਉਹ ਆਪਣੀ ਹਬ ਰਾਹੀਂ ਕੈਨੇਡਾ ਨੂੰ ਅੰਮ੍ਰਿਤਸਰ ਨਾਲ ਜੋੜਣ। ਕਾਮਰਾ ਅਨੁਸਾਰ ਪੰਜਾਬ ਵਿੱਚ ਉਦਯੋਗ ਦੀ ਹਾਲਤ ਬਹੁਤੀ ਚੰਗੀ ਨਹੀਂ। ਸਿੱਧੀਆਂ ਉਡਾਣਾਂ ਨਾਲ ਪੰਜਾਬ ਤੋਂ ਤਾਜ਼ੀਆਂ ਸਬਜ਼ੀਆਂ, ਫ਼ਲ ਆਦਿ ਇੰਗਲੈਂਡ ਕੈਨੇਡਾ ਤੇ ਹੋਰ ਮੁਲਕਾਂ ਨੂੰ ਜਾ ਸਕਦੇ ਹਨ , ਜਿਸ ਨਾਲ ਕਿਸਾਨਾਂ ਦੀ ਆਰਥਕ ਹਾਲਤ ਸੁਧਰ ਸਕਦੀ ਹੈ।

 

Share post on:

Leave a Reply

This site uses Akismet to reduce spam. Learn how your comment data is processed.