ਅੰਮ੍ਰਿਤਸਰ ਤੋਂ ਲੰਡਨ ਹੀਥਰੋ ਤੇ ਬਰਮਿੰਘਮ ਲਈ ਉਡਾਣਾਂ ਹੁਣ 7 ਜਨਵਰੀ ਤੋਂ ਬਾਦ ਮੁੜ ਹੋਣਗੀਆਂ ਸ਼ੁਰੂ।
ਵੱਲੋਂ: ਸਮੀਪ ਸਿੰਘ ਗੁਮਟਾਲਾ
ਕੇਂਦਰ ਸਰਕਾਰ ਨੇ ਯੂਕੇ ਤੋਂ ਭਾਰਤ ਲਈ ਉਡਾਣਾਂ ‘ਤੇ ਆਰਜ਼ੀ ਪਾਬੰਦੀ 7 ਜਨਵਰੀ ਤੱਕ ਵਧਾ ਦਿੱਤੀ ਹੈ। ਇਹ ਪਾਬੰਦੀ ਜੋ ਕਿ 23 ਦਸੰਬਰ ਤੋਂ ਲਾਗੂ ਹੋਈ ਸੀ, ਪਹਿਲਾ 31 ਦਸੰਬਰ ਤੱਕ ਲਾਗੂ ਕੀਤੀ ਗਈ ਸੀ।
ਉਡਾਣਾਂ ਮੁੜ ਚਾਲੂ ਹੋਣ ਤੋਂ ਬਾਅਦ, ਯਾਤਰੀ ਲੰਡਨ ਹੀਥਰੋ ਏਅਰਪੋਰਟ ਅਤੇ ਬਰਮਿੰਘਮ ਏਅਰਪੋਰਟ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਯਾਤਰਾ ਸ਼ੁਰੂ ਕਰ ਸਕਣਗੇ ਅਤੇ ਯੂਕੇ ਤੋਂ ਵਾਪਸ ਆ ਸਕਣਗੇ।
ਉਡਾਣਾਂ ਮੁੜ ਸ਼ੁਰੂ ਹੋਣੀਆਂ ਨਵੇਂ ਸਾਲ ਦੇ ਆਗਮਨ ਤੋਂ ਬਾਦ ਯਾਤਰੀਆਂ ਲਈ ਰਾਹਤ ਹੋਵੇਗੀ ਜੋ ਇਸ ਸਮੇਂ ਭਾਰਤ ਜਾਂ ਬ੍ਰਿਟੇਨ ਵਿੱਚ ਫਸੇ ਹੋਏ ਹੋ ਸਕਦੇ ਹਨ। ਇਕ ਵਾਰ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ, ਲੋਕ ਯੂਕੇ ਤੋਂ ਭਾਰਤ ਵੀ ਆ ਸਕਣਗੇ।
ਇੱਕ ਟਵੀਟ ਅਤੇ ਫੇਸਬੁੱਕ ਪੋਸਟ ਵਿੱਚ, ਨਾਗਰਿਕ ਹਵਾਬਾਜ਼ੀ ਮੰਤਰਾਲੇ, ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਨੇ ਕਿਹਾ ਕਿ, “ਯੂਕੇ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਦੀ ਆਰਜ਼ੀ ਮੁਅੱਤਲੀ ਨੂੰ 7 ਜਨਵਰੀ 2021 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਸਖਤੀ ਨਾਲ ਰੈਗੂਲੇਟਿਡ ਪੁਨਰ ਸਥਾਪਨਾ ਕੀਤੀ ਜਾਵੇਗੀ ਜਿਸ ਦੇ ਵੇਰਵਿਆਂ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ।”
1,948 total views